ਊਚ ਨੀਚ

ਊਚ ਨੀਚ ਬਾਰੇ ਪੰਜਾਬੀ ਅਖਾਣ

  • ਊਚ ਨੀਚ

    ਅਮੀਰ ਦੀ ਮਰ ਗਈ ਕੁੱਤੀ ਉਹ ਹਰ ਕਿਸੇ ਪੁੱਛੀ
    ਗ਼ਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਨਾ ਲਿਆ ਨਾਂ

  • ਊਚ ਨੀਚ

    ਜਿਦਰ ਪਿੰਡ ਦਾ ਚੋਣਾ ਓਦਰ ਗ਼ਰੀਬ ਦੀ ਵੱਛੀ

  • ਊਚ ਨੀਚ

    ਤਗੜੇ ਅੱਗੇ ਬੋਲ ਨਾ ਸਕਾਂ, ਮਾੜੇ ਤੇ ਘੜੰਮ

  • ਊਚ ਨੀਚ

    ਤੁਸੀ ਕੌਣ ਹੁੰਦੇ ਓ? ਆਖੇ ਮੁਲਕ ਸਦੀਂਦੇ ਐਂ, ਟੱਕਰ ਮੰਗ ਪੁੰਨ ਕੇ ਖੀਨਦੇ ਐਂ

  • ਊਚ ਨੀਚ

    ਤੁਗ਼ਲਕ ਵੱਟਾ ਵਗਾਰ, ਸੱਯਦਾਂ ਸੰਝ ਕੀਤੀ ਚੋ ਧਾਰ

  • ਊਚ ਨੀਚ

    ਪਿਆ ਕਾਲ਼, ਮੋਏ ਮਾੜੇ, ਪਿਆ ਸੁਖਾਲ, ਤਾਂ ਵੀ ਮੋਏ ਮਾੜੇ

  • ਊਚ ਨੀਚ

    ਪਿਆਲੇ ਨਵਾ ਲੈ, ਹੇਠ ਮੂਜ਼ੀ, ਅਤੇ ਖੁੱਲੀਆਂ ਵਾਲੇ

  • ਊਚ ਨੀਚ

    ਪਿੰਡ ਉਜਾੜਿਆ ਚੌਧਰੀਆਂ, ਵਸਾਉਣ ਵਾਲਾ ਕੌਣ?

  • ਊਚ ਨੀਚ

    ਪੇਟ ਦੇ ਨਾ ਪਿੱਠ ਦੇ, ਅੱਲ੍ਹਾ ਦਿੱਤੇ ਲੁੱਟਦੇ

  • ਊਚ ਨੀਚ

    ਪੰਜਾਬੀ ਟੱਟੂ ਤੇ ਖ਼ੁਰਾਸਾਨੀ ਦੌਲਤੇ

  • ਊਚ ਨੀਚ

    ਪੱਗ ਰੱਖ ਕੇ ਖੀਰ ਖਾਈ ਦੀ ਏ

  • ਊਚ ਨੀਚ

    ਪੱਗ ਰੱਖ, ਖਾ ਘਿਓ

  • ਊਚ ਨੀਚ

    ਬਾਦਸ਼ਾਹ ਦਾ ਪੁੱਤਰ ਕੈਦ ਏ, ਕੁਝ ਦੇ ਕੇ ਈ ਜਾਵੇਗਾ

  • ਊਚ ਨੀਚ

    ਬਾਦਸ਼ਾਹਵਾਂ ਦੇ ਮਾਮਲੇ, ਦਰਿਆਵਾਂ ਦੇ ਵਿਹਣ

  • ਊਚ ਨੀਚ

    ਬਿਨਾ ਸਿਰ ਤੇ ਪੱਗ ਤੇ ਸਾਰੇ ਜੱਗ ਨੂੰ ਠੱਗ

  • ਊਚ ਨੀਚ

    ਬੁਰਾ ਗ਼ਰੀਬ ਦਾ ਮਾਰਨਾ, ਬੁਰੀ ਗ਼ਰੀਬ ਦੀ ਆਹ

  • ਊਚ ਨੀਚ

    ਬ੍ਰਹਮਣ ਹੋਵੇ ਅਣ ਧਾਇਯੋਂ ਖਾਵੇ, ਤੇ ਸੂਰਮਾਂ ਹੋ ਕੇ ਰਣ ਵਿਚੋਂ ਆਵੇ, ਜਵਾਹਰੀ ਦਾ ਬੇਟਾ ਲਿਖਿਓਂ ਭਲੇ

  • ਊਚ ਨੀਚ

    ਮਾੜੇਆਂ ਦੇ ਗੁਣ ਵਿਚੇ

  • ਊਚ ਨੀਚ

    ਰੱਜੇਆ ਢਿੱਡ ਫ਼ਾਰਸੀ ਬੋਲੇ

  • ਊਚ ਨੀਚ

    ਜ਼ਾਤ ਦੀ ਕੂੜ ਕੁਰਲੀ ਤੇ ਸ਼ਤੀਰਾਂ ਨੂੰ ਜੱਫੇ

  • ਊਚ ਨੀਚ

    ਫ਼ੂਸ ਦੀ ਅੱਗ, ਤਾਂ ਗ਼ੁਲਾਮ ਦੀ ਦੋਸਤੀ ਇੱਕੋ ਜਿਹੀ ਹੁੰਦੀ ਹੈ